ਗਲੋਬਲ ਹਿਊਮਨ ਕੈਪੀਟਲ ਇੰਡੈਕਸ 'ਚ ਭਾਰਤ ਨੂੰ ਮਿਲਿਆ 103ਵਾਂ ਸਥਾਨ

Updated on: Wed, 13 Sep 2017 08:58 PM (IST)
  

=ਦਰਜਾਬੰਦੀ

-ਦੱਖਣੀ ਏਸ਼ੀਆ ਦੇ ਦੇਸ਼ਾਂ 'ਚ ਭਾਰਤ, ਸ੍ਰੀਲੰਕਾ ਤੇ ਨੇਪਾਲ ਤੋਂ ਪਿੱਛੇ

-ਇੰਪਲਾਈਮੈਂਟ 'ਚ ਜੈਂਡਰ ਗੈਪ ਦੇ ਮਾਮਲੇ 'ਚ ਵੀ ਦੁਨੀਆ 'ਚ ਫਾਡੀ

-----

ਨਿਊਯਾਰਕ (ਪੀਟੀਆਈ) : ਵਰਲਡ ਇਕਨਾਮਿਕ ਫੋਰਮ ਦੇ ਗਲੋਬਲ ਹਿਊਮਨ ਕੈਪੀਟਲ ਇੰਡੈਕਸ (ਕੌਮਾਂਤਰੀ ਮਨੁੱਖੀ ਪੂੰਜੀ ਸੂਚਕ ਅੰਕ) 'ਚ 103 ਦੇਸ਼ਾਂ ਦੀ ਸੂਚੀ 'ਚ ਭਾਰਤ 103ਵੇਂ ਸਥਾਨ 'ਤੇ ਹੈ। ਨਾਰਵੇਂ ਇਸ ਸੂਚੀ 'ਚ ਸਿਖਰ 'ਤੇ ਹੈ। ਦੱਖਣੀ ਏਸ਼ੀਆ ਦੇ ਦੇਸ਼ਾਂ 'ਚ ਭਾਰਤ, ਸ੍ਰੀਲੰਕਾ ਅਤੇ ਨੇਪਾਲ ਤੋਂ ਪਿੱਛੇ ਹੈ ਪਰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਅੱਗੇ ਹਨ। ਇੰਡੈਕਸ 'ਚ ਭਾਰਤ ਦੇ ਪੱਛੜਨ ਦੇ ਕਾਰਨ ਦੱਸੇ ਗਏ ਹਨ। ਇਹ ਇੰਡੈਕਸ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਕਿਹੜਾ ਦੇਸ਼ ਆਪਣੇ ਲੋਕਾਂ ਦੇ ਡਿਵੈੱਲਪਮੈਂਟ, ਉਨ੍ਹਾਂ ਦੀ ਟੀਚਿੰਗ-ਟ੫ੇਨਿੰਗ ਅਤੇ ਟੇਲੈਂਟ ਦੀ ਵਰਤੋਂ 'ਚ ਕਿੰਨਾ ਅੱਗੇ ਹੈ। ਨਿਊ ਏਜੰਸੀ ਮੁਤਾਬਕ ਜੈਨੇਵਾ ਦੇ ਡਬਲਿਊਈਐੱਫ (ਵਰਲਡ ਇਕਨਾਮਿਕ ਫੋਰਮ) ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇੰਪਲਾਈਮੈਂਟ 'ਚ ਜੈਂਜਰ ਗੈਪ ਦੇ ਮਾਮਲੇ 'ਚ ਵੀ ਭਾਰਤ ਦੁਨੀਆ 'ਚ ਸਭ ਤੋਂ ਪਿੱਛੇ ਹਨ। ਹਾਲਾਂਕਿ ਫਿਊਚਰ ਲਈ ਜ਼ਰੂਰੀ ਸਕਿੱਲਜ਼ ਦੇ ਡਿਵੈੱਲਪਮੈਂਟ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਬਿਹਤਰ ਹੈ ਅਤੇ ਇਸ ਮਾਮਲੇ 'ਚ 130 ਦੇਸ਼ਾਂ ਵਿਚਾਲੇ ਇਸ ਦਾ ਰੈਂਕ 65ਵਾਂ ਹੈ। ਫੋਰਮ ਨੇ ਪਿਛਲੇ ਸਾਲ ਦੀ ਆਪਣੀ ਰਿਪੋਰਟ 'ਚ ਭਾਰਤ ਨੂੰ 105ਵਾਂ ਰੈਂਕ ਦਿੱਤਾ ਸੀ ਅਤੇ ਕਿਹਾ ਕਿ ਇਹ ਦੇਸ਼ ਆਪਣੀ ਹਿਊਮਨ ਕੈਪੀਟਲ ਦੀਆਂ ਸੰਭਾਵਨਾਵਾਂ ਦੀ ਸਿਰਫ 57 ਫ਼ੀਸਦੀ ਦੀ ਵਰਤੋਂ ਕਰ ਸਕਿਆ ਹੈ। ਇਸ ਸੂਚੀ 'ਚ ਫਿਨਲੈਂਡ ਸਿਖਰ 'ਤੇ ਸੀ।

ਸੂਚੀ ਕਿਸੇ ਦੇਸ਼ ਦੀ ਲੋਕਾਂ ਦੀ ਨਾਲੇਜ ਅਤੇ ਸਕਿੱਲ ਦੇ ਆਧਾਰ 'ਤੇ ਤਿਆਰ ਹੁੰਦੀ ਹੈ। ਇਹ ਕੌਮਾਂਤਰੀ ਇਕਨਾਮਿਕ ਸਿਸਟਮ 'ਚ ਉਸ ਦੇਸ਼ ਦੀ ਵੈਲਿਊ ਨੂੰ ਦੱਸਦੀ ਹੈ ਅਤੇ ਉਸ ਦਾ ਹਿਊਮਨ ਕੈਪੀਟਲ ਰੈਂਕ ਤੈਅ ਕਰਦਾ ਹੈ। ਇਸ ਵਾਰ ਦੀ ਸੂਚੀ 'ਚ ਨਾਰਵੇਂ ਨੇ ਟਾਪ 'ਤੇ ਜਗ੍ਹਾ ਬਣਾਈ ਅਤੇ ਇਸ ਦੇਸ਼ ਨੇ ਪਿਛਲੇ ਵਾਰ ਦੇ ਟਾਪ 'ਤੇ ਬਰਕਰਾਰ ਫਿਨਲੈਂਡ ਨੂੰ ਇਸ ਵਾਰ ਦੂਜੇ ਸਥਾਨ 'ਤੇ ਲੈ ਆਂਦਾ ਹੈ। ਸੂਚੀ 'ਚ ਬਿ੍ਰਕਸ ਦੇਸ਼ਾਂ 'ਚ ਰੂਸ ਸਭ ਤੋਂ ਅੱਗੇ ਹਨ। ਉਸ ਨੂੰ 16ਵਾਂ ਰੈਂਕ ਮਿਲਿਆ ਹੈ। ਚੀਨ ਨੂੰ 34ਵਾਂ, ਬ੍ਰਾਜ਼ੀਲ ਨੂੰ 77ਵਾਂ ਅਤੇ ਸਾਊਥ ਅਫਰੀਕਾ ਨੂੰ 87ਵਾਂ ਰੈਂਕ ਮਿਲਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Global human capital index